ਖੰਨਾ: ਪਾਇਲ ਸਹਿਰ ਵਿੱਚ ਸੜਕ ਤੇ ਪਏ ਸਨ ਵੱਡੇ-ਵੱਡੇ ਟੋਏ ਸਮਾਜ ਸੇਵੀ ਨੇ ਕਰਵਾਈ ਰਿਪੇਅਰ
ਪਾਇਲ ਵਿਖੇ ਬਾਜ਼ਾਰ ਦੇ ਵਿੱਚੋਂ ਲੰਘ ਰਹੇ ਰੋਡ ਜੋ ਕਿ ਰਾੜਾ ਸਾਹਿਬ ਅਤੇ ਅਹਿਮਦਗੜ੍ਹ ਤੇ ਮਲੇਰਕੋਟਲਾ ਨੂੰ ਜੋੜਦਾ ਹੈ ਇਸ ਦੇ ਨਾਲ ਹੀ ਸੜਕ ਦੇ ਉੱਪਰ ਮੀਂਹ ਦੇ ਕਾਰਨ ਵੱਡੇ ਵੱਡੇ ਟੋਏ ਪੈ ਗਏ ਸਨ ਅਤੇ ਹਰ ਰੋਜ਼ ਵੱਡੇ ਵੱਡੇ ਹਾਦਸੇ ਹੁੰਦੇ ਸਨ ਜਿਸ ਨੂੰ ਲੈ ਕੇ ਸਮਾਜ ਸੇਵੀ ਅੱਗੇ ਆਏ ਹਨ ਸਮਾਜ ਸੇਵੀਆਂ ਦੇ ਵੱਲੋਂ ਇਹ ਸੜਕ ਦੀ ਰਿਪੇਅਰ ਕਰਵਾਈ ਗਈ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਸੜਕ ਬਣਾਈ ਜਾਵੇ ਤਾਂ ਜੋ ਕੋਈ ਹੋਰ ਵੱਡਾ ਹਾਦਸਾ ਨਾ ਹੋ ਸਕੇ