ਖੰਨਾ: ਮੰਡੀ ਗੋਬਿੰਦਗੜ੍ਹ ਖੰਨਾ ਦੀ ਹੱਦਬੰਦੀ ਭਾਦਲਾ ਚੌਂਕ ਵਿਖੇ ਪਿੰਡਵਾਸੀਆਂ ਨੇ ਧਰਨਾ ਲਾਇਆ।
ਖੰਨਾ ਮੰਡੀ ਗੋਬਿੰਦਗੜ੍ਹ ਦੀ ਹੱਦਬੰਦੀ ਭਾਦਲਾ ਚੌਂਕ ਵਿਖੇ ਪਿੰਡਵਾਸੀਆਂ ਨੇ ਧਰਨਾ ਲਾਇਆ। ਧਰਨਾ ਸਰਵਿਸ ਲੇਨ ਉਪਰ ਲਗਾ ਕੇ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੋਵੇਂ ਪਾਸੇ ਟ੍ਰੈਫਿਕ ਬੰਦ ਕਰ ਦਿੱਤੀ ਗਈ। ਕੈਬਿਨੇਟ ਮੰਤਰੀ ਤਰਨਪ੍ਰੀਤ ਸੌਂਦ, ਅਮਲੋਹ ਤੋਂ ਵਿਧਾਇਕ ਗੈਰੀ ਵੜਿੰਗ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਖੰਨਾ ਤੋਂ ਵਾਇਆ ਖੇੜੀ ਚੰਡੀਗੜ੍ਹ ਜਾਣ ਵਾਲੀ ਸੜਕ ਦੀ ਹਾਲਤ ਕਈ ਸਾਲਾਂ ਤੋਂ ਬਦਤਰ ਹੈ।