ਫਾਜ਼ਿਲਕਾ: ਭਾਰਤ ਪਾਕਿਸਤਾਨ ਮੁਹਾਰਸੋਨਾ ਚੋਕੀ ਨੇੜੇ ਬੀਐਸਐਫ ਨੇ ਫੜਿਆ ਦਿੱਲੀ ਦਾ ਵਿਅਕਤੀ, ਪੁਲਿਸ ਨੇ ਪਰਿਵਾਰ ਦੇ ਕੀਤਾ ਹਵਾਲੇ
ਦਿੱਲੀ ਦੇ ਰਹਿਣ ਵਾਲੇ ਇੱਕ ਸ਼ਖਸ ਨੂੰ BSF ਨੇ ਫਾਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦ ਨੇੜੇਓ ਫੜਿਆ ਹੈ । ਜਿਸ ਤੋਂ ਬਾਅਦ ਉਸ ਨੂੰ ਫਾਜ਼ਿਲਕਾ ਦੀ ਸਦਰ ਥਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਤੇ ਹੁਣ ਅਗਲੀ ਕਾਰਵਾਈ ਫਾਜ਼ਿਲਕਾ ਸਦਰ ਥਾਣਾ ਪੁਲਿਸ ਕਰ ਰਹੀ ਹੈ। ਇਸ ਤੋਂ ਪਹਿਲਾਂ ਕਿ ਪੁਲਿਸ ਕੋਈ ਕਾਰਵਾਈ ਕਰਦੀ ਉਕਤ ਵਿਅਕਤੀ ਦੇ ਪਰਿਵਾਰਿਕ ਮੈਂਬਰ ਥਾਣੇ ਪਹੁੰਚ ਗਏ । ਤੇ ਪੁਲਿਸ ਨੇ ਜਾਂਚ ਤੋਂ ਬਾਅਦ ਉਸਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ।