ਕਪੂਰਥਲਾ: ਥਾਣਾ ਸਦਰ ਕਪੂਰਥਲਾ ਦੀ ਪੁਲਿਸ ਨੇ ਪਿੰਡ ਕੜਾਲ ਕਲਾਂ ਵਿਖੇ ਹੋਈ ਮਾਰਕੁੱਟ ਦੇ ਮਾਮਲੇ 'ਚ ਨਾਮਜ਼ਦ ਆਰੋਪੀ ਪਤੀ ਪਤਨੀ ਨੂੰ ਕੀਤਾ ਗ੍ਰਿਫਤਾਰ
ਥਾਣਾ ਸਦਰ ਕਪੂਰਥਲਾ ਦੀ ਪੁਲਿਸ ਨੇ ਪਿੰਡ ਕੜਾਲ ਕਲਾਂ ਵਿਖੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਉੱਪਰ ਹਮਲਾ ਕਰ ਜਖਮੀਂ ਕਰਨ ਦੇ ਆਰੋਪ 'ਚ 5 ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤਾ ਸੀ। ਜਿਨ੍ਹਾਂ ਵਿਚੋਂ ਪੁਲਿਸ ਦੇ ਦੋ ਆਰੋਪੀ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਆਰੋਪੀਆਂ ਦੀ ਭਾਲ ਜਾਰੀ ਹੈ। ਆਰੋਪੀਆਂ ਦੀ ਪਹਿਚਾਣ ਦਰਸ਼ਨ ਉਰਫ ਸੋਖਾ ਅਤੇ ਰਾਣੀ ਪਤਨੀ ਦਰਸ਼ਨ ਉਰਫ ਸੋਖਾ ਨਿਵਾਸੀ ਪਿੰਡ ਕੜਾਲ ਕਲਾਂ ਦੇ ਰੂਪ ਵਜੋਂ ਹੋਈ ਹੈ।