ਰਾਏਕੋਟ ਸ਼ਹਿਰ 'ਚ ਨਗਰ ਕੌਂਸਲ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤੇ ਇਸ਼ਤਿਹਾਰਬਾਜੀ ਦੇ ਠੇਕੇ ਦਾ ਮੁੱਦਾ ਉਸ ਸਮੇਂ ਗਰਮਾਇਆ ਗਿਆ ਜਦੋਂ ਐਡ ਟੈਂਡਰ ਬਾਰੇ ਮੰਗੀ ਜਾਣਕਾਰੀ ਨਾ ਦੇਣ ਤੋਂ ਪ੍ਰਧਾਨ ਤੇ ਕੌਂਸਲਰ ਭੜਕ ਗਏ ਅਤੇ ਦਫ਼ਤਰ ਅੱਗੇ ਧਰਨਾ ਲਗਾ ਕੇ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਗੱਲ ਕਰਦੇ ਹੋਏ ਪ੍ਰਧਾਨ ਨੇ ਜਾਣਕਾਰੀ ਨਾ ਦੇਣ ਵਾਲੇ ਅਧਿਕਾਰੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।