ਅੰਮ੍ਰਿਤਸਰ 2: ਅੰਮ੍ਰਿਤਸਰ ਮਜੀਠਾ ਰੋਡ ਇੰਦਰਾ ਕਲੋਨੀ ’ਚ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਨੇ ਦੱਸਿਆ ਨੌਜਵਾਨ ਸੀ ਨਸ਼ੇ ਦਾ ਆਦੀ
ਅੰਮ੍ਰਿਤਸਰ ਮਜੀਠਾ ਰੋਡ ਇੰਦਰਾ ਕਲੋਨੀ ’ਚ ਨੌਜਵਾਨ ਦੀ ਲਾਸ਼ ਮਿਲੀ। ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ ਅਤੇ ਕਈ ਮਹੀਨਿਆਂ ਤੋਂ ਟੀਕੇ ਲਗਾਂਦਾ ਸੀ। ਭਰਾ ਨੇ ਕਿਹਾ ਕਿ ਕੱਲ੍ਹ ਸਵੇਰੇ ਕੰਮ ਲਈ ਗਿਆ ਸੀ ਪਰ ਰਾਤ ਵਾਪਸ ਨਾ ਆਇਆ। ਪੁਲਿਸ ਨੇ ਮੌਕੇ ਤੋਂ ਸਰਿੰਜ ਬਰਾਮਦ ਕੀਤੀ ਹੈ। ਮੌਤ ਦੇ ਅਸਲ ਕਾਰਣ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਮ੍ਹਣੇ ਆਉਣਗੇ।