ਅੰਮ੍ਰਿਤਸਰ 2: ਵਿਦੇਸ਼ੀ ਭੇਜਣ ਦੇ ਨਾਂ ‘ਤੇ ਨੌਜਵਾਨ ਨਾਲ ₹1.20 ਲੱਖ ਦੀ ਠੱਗੀ, ਵੀਰ ਸੈਨਾ ਨੇ ਐਸਐਸਪੀ ਕੋਲ ਦਿੱਤਾ ਮੰਗ ਪੱਤਰ
ਅੰਮ੍ਰਿਤਸਰ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਨੌਜਵਾਨ ਨਾਲ ₹1.20 ਲੱਖ ਦੀ ਠੱਗੀ ਹੋਈ। ਪੀੜਤ ਨੇ ਦੱਸਿਆ ਕਿ ਜਾਣ-ਪਹਿਚਾਣ ਵਾਲੇ ਨੇ ਪੈਸੇ ਲੈ ਕੇ ਪਹਿਲਾਂ ਭਰੋਸੇ ਦਿੱਤੇ ਪਰ ਬਾਅਦ ‘ਚ ਧਮਕਾਉਣਾ ਸ਼ੁਰੂ ਕਰ ਦਿੱਤਾ। ਇੱਕ ਸਾਲ ਤੋਂ ਧੱਕੇ ਖਾਂਦਾ ਨੌਜਵਾਨ ਭਗਵਾਨ ਵਾਲਮੀਕੀ ਵੀਰ ਸੈਨਾ ਦੇ ਆਗੂਆਂ ਨਾਲ ਮਿਲ ਕੇ ਐਸਐਸਪੀ ਦਿਹਾਤੀ ਕੋਲ ਪਹੁੰਚਿਆ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।