ਬਾਬਾ ਬਕਾਲਾ: ਜੰਡਿਆਲਾ ਗੁਰੂ ਪੁਲਿਸ ਨੇ ਮੁਹੱਲਾ ਸ਼ੇਖਪੁਰਾ ਵਿਖੇ ਇੱਕ ਘਰ ਚ ਛਾਪੇਮਾਰੀ ਦੌਰਾਨ 30000 ml ਨਾਜਾਇਜ਼ ਸ਼ਰਾਬ ਸਮੇਤ ਸ਼ਰਾਬ ਤਸਕਰ ਗਿਰਫਤਾਰ
ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਮੁਖਬਿਰ ਤੋ ਮਿਲੀ ਸੂਚਨਾ ਤੇ ਪ੍ਰਗਟ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮੁਹੱਲਾ ਸ਼ੇਖੂਪੁਰਾ, ਜੰਡਿਆਲਾ ਗੁਰੂ ਦੇ ਘਰ ਵਿੱਚ ਛਾਪੇਮਾਰੀ ਦੌਰਾਨ 30000 ਲੀਟਰ ਗੈਰਕਾਨੂੰਨੀ ਸ਼ਰਾਬ ਬਰਾਮਦ ਕਰਕੇ ਆਰੋਪੀ ਨੂੰ ਮੌਕੇ ਤੇ ਗਿਰਫਤਾਰ ਕੀਤਾ। ਜੋਕਿ ਆਪਣੇ ਘਰ ਵਿਚ ਨਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦਾ ਸੀ। ਪੁਲਿਸ ਤੋ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਉਕਤ ਆਰੋਪੀ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।