ਹੁਣ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਮਨ ਮਰਜ਼ੀ ਅਨੁਸਾਰ ਨਹੀਂ ਚਲਾਏ ਜਾ ਸਕਣਗੇ ਪਟਾਖੇ : ਜ਼ਿਲ੍ਹਾ ਮੈਜਿਸਟਰੇਟ
Sri Muktsar Sahib, Muktsar | Oct 15, 2025
ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਹੁਣ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਮਨਮਰਜ਼ੀ ਅਨੁਸਾਰ ਪਟਾਖੇ ਚਲਾਉਣ ਤੇ ਪਾਬੰਦੀ ਹੋਵੇਗੀ। ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਇਹਨਾਂ ਖਾਸ ਤਿਉਹਾਰ ਅਤੇ ਦਿਨਾਂ ਤੇ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ।