ਸਰਹੱਦੀ ਪਿੰਡ ਰਾਮ ਸਿੰਘ ਵਾਲੀ ਭੈਣੀ ਵਿੱਚ ਹੜ੍ਹ ਨਾਲ ਨੁਕਸਾਨੇ ਗਏ ਮਕਾਨਾਂ ਦੀ ਸੂਚੀ ਵਿੱਚ ਕੁੱਝ ਹੜ੍ਹ ਪੀੜਤ ਲੋਕਾਂ ਦੇ ਮਕਾਨਾਂ ਦੀ ਥਾਂ ਤੇ ਕੈਟਲ ਸ਼ੈੱਡ ਬਣਾ ਦਿੱਤੇ ਗਏ। ਜਿਸ ਕਾਰਨ ਪਿੰਡਵਾਸੀ ਕਾਫੀ ਨਿਰਾਸ਼ ਹੋ ਰਹੇ ਹਨ। ਪੀੜਤਾਂ ਨੇ ਗਿਲਾ ਜ਼ਾਹਰ ਕਰਦਿਆਂ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਮਕਾਨ ਹੜ੍ਹ ਦੇ ਪਾਣੀ ਨਾਲ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਨਾਂ ਮੁਆਵਜ਼ਾ ਸੂਚੀ ਵਿੱਚੋਂ ਗਾਇਬ ਹਨ।