ਫਾਜ਼ਿਲਕਾ: ਘਸੁੰਨ ਮੁੱਕਿਆ ਤੇ ਚੱਪਲਾਂ ਨਾਲ ਮਹਿਲਾ ਪੰਚ ਸਮੇਤ ਦੋ ਲੋਕਾਂ ਨੂੰ ਕੁੱਟਣ ਦੇ ਇਲਜ਼ਾਮ,ਮਹਾਤਮ ਨਗਰ ਵਿਖੇ ਪਸ਼ੂਆਂ ਦੇ ਅਚਾਰ ਤੇ ਵਿਵਾਦ
ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਨੇ। ਇਸ ਦੇ ਤਹਿਤ ਹੀ ਪਿੰਡ ਮਹਾਤਮ ਨਗਰ ਵਿਖੇ ਪਸ਼ੂਆਂ ਦੇ ਲਈ ਲਿਆਂਦੇ ਗਏ ਅਚਾਰ ਨੂੰ ਲੈ ਕੇ ਦੋ ਧਿਰ ਆਪਸ ਵਿੱਚ ਭਿੜ ਗਏ । ਮਹਿਲਾ ਪੰਚ ਸਮੇਤ ਦੋ ਲੋਕ ਜ਼ਖਮੀ ਹੋਏ ਨੇ । ਜਿਨਾਂ ਨੇ ਇਲਜ਼ਾਮ ਲਾਏ ਨੇ ਕਿ ਉਹਨਾਂ ਨੂੰ ਘਸੁੰਨ ਮੁੱਕੇ ਤੇ ਚੱਪਲਾਂ ਦੇ ਨਾਲ ਕੁੱਟਿਆ ਗਿਆ ਹੈ ।