ਗੁਰਦਾਸਪੁਰ: ਦੁਸਹਿਰਾ ਤੇ ਪੰਚਾਇਤੀ ਚੋਣਾਂ ਨੂੰ ਲੈਕੇ ਐਸਐਸਪੀ ਦੀ ਅਗਵਾਈ ਹੇਠ ਸਦਰ ਪੁਲਿਸ ਨੇ ਬਬਰੀ ਬਾਈਪਾਸ ਤੋਂ ਕੱਢਿਆ ਗਿਆ ਫਲੈਗ ਮਾਰਚ
ਦੁਸਹਿਰਾ ਅਤੇ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦੇ ਹੋਇਆਂ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ ਦਿਆਮਾ ਦੀ ਅਗਵਾਈ ਹੇਠ ਸਦਰ ਪੁਲਿਸ ਗੁਰਦਾਸਪੁਰ ਵੱਲੋਂ ਬਬਰੀ ਬਾਈਪਾਸ ਨਾਕੇ ਤੋਂ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਮੁੜ ਸਮਾਪਤ ਬਬਰੀ ਬਾਈਪਾਸ ਨਾਕੇ ਤੇ ਹੋਇਆ।