ਰਾਏਕੋਟ: ਗਲੀ ’ਚ ਖੜ੍ਹੀ ਸਵਿਫਟ ਕਾਰ ਨੂੰ ਇੱਕ ਸ਼ਰਾਰਤੀ ਅਨਸਰ ਨੇ ਅੱਗ ਲਗਾ ਕੇ ਸਾੜਿਆ
ਘਟਨਾ ਰਾਏਕੋਟ ਦੇ ਇੱਕ ਮੁਹੱਲਾ ਮੌਲਵੀਆ ’ਚ ਦੇਰ ਰਾਤ ਵਾਪਰੀ
ਰਾਏਕੋਟ ਸ਼ਹਿਰ ਦੇ ਮੁਹੱਲਾ ਮੌਲਵੀਆਂ ਵਿਖੇ ਇੱਕ ਸ਼ਰਾਰਤੀ ਅਨਸਰ ਵੱਲੋਂ ਬੀਤੀ ਦੇਰ ਰਾਤ ਗਲੀ ’ਚ ਖੜ੍ਹੀ ਇੱਕ ਸਵਿਫਟ ਕਾਰ ਨੂੰ ਸਾੜਨ ਦਾ ਮਾਮਲਾ ਸਾਹਮਣੇ ਆਇਆ, ਜਦਕਿ ਇਹ ਸਾਰੀ ਘਟਨਾ ਲਾਗੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਸ਼ੁੱਕਰਵਾਰ ਦੀ ਰਾਤ ਨੂੰ ਦੋ ਵਜੇ ਦੇ ਕਰੀਬ ਇੱਕ ਨੌਜਵਾਨ ਗਲੀ ਵਿਚ ਮਕਾਨ ਅੱਗੇ ਖੜ੍ਹੀ ਸਵਿਫਟ ਕਾਰ ਦਾ ਸ਼ੀਸ਼ਾ ਭੰਨ ਕੇ ਉਸ ਵਿਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੰਦਾ ਹੈ