ਪਠਾਨਕੋਟ: ਸੇਫ ਸਕੂਲ ਵਾਹਣ ਪਾਲਸੀ ਦਾ ਉਲੰਘਣ ਕਰਨ ਵਾਲੇ 29 ਸਕੂਲੀ ਵਾਹਨਾਂ ਦੇ ਕੱਟੇ ਗਏ ਚਲਾਨ, ਜ਼ਿਲ੍ੇ ਭਰ ਵਿੱਚ ਚੱਲਿਆ ਅਭਿਆਨ
ਜਾਣਕਾਰੀ ਦਿੰਦਿਆਂ ਜਿਲਾ ਬਾਲ ਸੁਰੱਖਿਆ ਅਫਸਰ ਊਸ਼ਾ ਲਲੋਤਰਾ ਨੇ ਦੱਸਿਆ ਕਿ ਮਹਿੰਦਰਗੜ੍ਹ ਵਿਖੇ ਹੋਈ ਸਕੂਲੀ ਬੱਸ ਦੁਰਘਟਨਾ ਤੋਂ ਬਾਅਦ ਅੱਜ ਪੰਜਾਬ ਦੇ ਅੰਦਰ ਵਿਸ਼ੇਸ਼ ਅਭਿਆਨ ਚਲਾਇਆ ਗਿਆ ਅਤੇ ਵੱਖ-ਵੱਖ ਵਿਭਾਗਾਂ ਦੇ ਵੱਲੋਂ ਰਲ ਕੇ ਇੱਕ ਕਮੇਟੀ ਬਣਾਈ ਗਈ ਜਿਨਾਂ ਦੇ ਵੱਲੋਂ ਜਿਲਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਦੇ ਉਹਨਾਂ ਸਕੂਲਾਂ ਦੇ ਚਲਾਨ ਕੱਟੇ ਗਏ ਜਿਹਨਾਂ ਵੱਲੋਂ ਸੇਫ ਸਕੂਲ ਵਾਹਨ ਪਾਲਸੀ ਦਾ ਉਲੰਘਣ ਕੀਤਾ ਜਾ ਰਿਹਾ ਸੀ।