ਫਾਜ਼ਿਲਕਾ: ਹੜ੍ਹ, ਗਰੀਬੀ ਅਤੇ ਬਿਮਾਰੀ ਦੀ ਤੀਹਰੀ ਮਾਰ ਝੱਲ ਰਿਹਾ ਪਰਿਵਾਰ, ਹੜ੍ਹ ਕਾਰਨ ਹੋਏ ਨੁਕਸਾਨ ਦਾ ਨਹੀਂ ਮਿਲਿਆ ਕੋਈ ਮੁਆਵਜ਼ਾ, ਦੀਵਾਲੀ ਰਹੀ ਫਿੱਕੀ
ਹੜ੍ਹਾਂ ਕਾਰਨ ਹੋਈ ਤਬਾਹੀ ਕਾਰਨ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਬਹੁਤ ਸਾਰੇ ਪਰਿਵਾਰਾਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਦੀਵਾਲੀ ਦੇ ਤਿਉਹਾਰ ਮੌਕੇ ਜਿੱਥੇ ਚਾਰੇ ਪਾਸੇ ਰੌਣਕ ਦੀ ਥਾਂ ਇਹਨਾਂ ਪਿੰਡਾਂ ਵਿੱਚ ਨਿਰਾਸ਼ਾ ਅਤੇ ਚੁੱਪ ਪਸਰੀ ਹੋਈ ਹੈ। ਲੋਕਾਂ ਦੀਆਂ ਜੇਬਾਂ ਖਾਲੀ ਹੋਣ ਕਾਰਨ ਉਨ੍ਹਾਂ ਦੀ ਦੀਵਾਲੀ ਬਹੁਤ ਫਿੱਕੀ ਹੋ ਗਈ ਹੈ।