ਅੰਮ੍ਰਿਤਸਰ 2: ਅੰਮ੍ਰਿਤਸਰ ਗਾਂਧੀ ਗਰਾਊਂਡ ਵਿੱਚ ਪਹਿਲੀ ਵਾਰ ਕੁੜੀਆਂ ਦਾ T-20 ਕ੍ਰਿਕਟ ਟੂਰਨਾਮੈਂਟ, ਗੇਮ ਐਜੂਕੇਸ਼ਨ ਵੱਲੋਂ ਹੜ ਪੀੜਤਾਂ ਲਈ 23 ਲੱਖ ਸਹਾਇਤਾ
ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿੱਚ ਪਹਿਲੀ ਵਾਰ ਕੁੜੀਆਂ ਦਾ T-20 ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋਇਆ ਜਿਸ ਵਿੱਚ ਪੰਜਾਬ ਭਰ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। 2 ਤੋਂ 10 ਸਤੰਬਰ ਤੱਕ ਚੱਲਣ ਵਾਲੇ ਮੈਚਾਂ ਦੌਰਾਨ ਖਿਡਾਰਣਾਂ ਦਾ ਵੱਡਾ ਜੋਸ਼ ਵੇਖਣ ਨੂੰ ਮਿਲਿਆ। ਇਸ ਮੌਕੇ ਅੰਮ੍ਰਿਤਸਰ ਗੇਮ ਐਜੂਕੇਸ਼ਨ ਨੇ ਹੜ ਪੀੜਤਾਂ ਲਈ 23 ਲੱਖ ਰੁਪਏ ਦਾ ਚੈੱਕ ਜਾਰੀ ਕਰਦਿਆਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ।