ਪਟਿਆਲਾ: ਰਾਜਪੁਰਾ ਦੇ ਫੁਆਰਾ ਚੋਂਕ ਵਿਖੇ ਸਮਾਜ ਸੇਵੀ ਸੰਗਠਨਾਂ ਵੱਲੋਂ ਹੁਸ਼ਿਆਰਪੁਰ ਵਿਖੇ ਹੋਏ ਬੱਚੇ ਦੇ ਕਤਲ ਮਾਮਲੇ ਵਿੱਚ ਕੱਢਿਆ ਗਿਆ ਕੈਂਡਲ ਮਾਰਚ
ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਰਾਜਪੁਰਾ ਦੀ ਸਮਾਜ ਸੇਵੀ ਸੰਗਠਨਾਂ ਦੇ ਆਗੂਆਂ ਵੱਲੋਂ ਸਥਾਨਕ ਭਾਰਾ ਚੌਂਕ ਵਿਖੇ ਇਕੱਠੇ ਹੋ ਹੁਸ਼ਿਆਰਪੁਰ ਵਿਖੇ ਹੋਏ ਬੱਚੇ ਦੇ ਕਤਲ ਕਾਂਡ ਮਾਮਲੇ ਦੇ ਵਿੱਚ ਦੋਸ਼ੀ ਨੂੰ ਸਖਤ ਸਜ਼ਾ ਦਵਾਉਣ ਲਈ ਕੈਂਡਲ ਮਾਰਚ ਕੱਢਿਆ ਗਿਆ, ਇਸ ਮੌਕੇ ਸਮਾਜ ਸੇਵੀ ਸੰਗਠਨਾਂ ਦੇ ਆਗੂਆਂ ਵੱਲੋਂ ਚੌਂਕ ਦੇ ਆਲੇ ਦੁਆਲੇ ਖੜੇ ਹੋ ਕੇ ਰਾਹਗੀਰਾਂ ਨੂੰ ਪ੍ਰਵਾਸੀਆਂ ਪ੍ਰਤੀ ਸੁਚੇਤ ਰਹਿਣ ਲਈ ਜਾਗਰੂਕ ਕੀਤਾ ਗਿਆ