ਜਲੰਧਰ 1: ਗੁਲਾਬ ਦੇਵੀ ਰੋਡ ਵਿਖੇ ਐਕਟੀਵਾ ਤੇ ਆਪਣੇ ਪਰਿਵਾਰ ਦੇ ਨਾਲ ਜਾ ਰਹੀ ਮਹਿਲਾ ਦੇ ਸੋਨੇ ਦੀ ਚੇਨ ਲੁੱਟਖੋ ਕਰਕੇ ਮੋਟਰਸਾਈਕਲ ਸਵਾਰ ਲੁਟੇਰਾ ਹੋਇਆ ਫਰਾਰ
ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਘਰ ਦਾ ਸਮਾਨ ਖਰੀਦਣ ਤੋਂ ਬਾਅਦ ਆਪਣੇ ਘਰ ਵੱਲ ਨੂੰ ਜਾ ਰਹੀ ਸੀਗੀ ਤੇ ਪਿੱਛੋਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਜਿਸ ਨੇ ਮੂੰਹ ਢੱਕਿਆ ਹੋਇਆ ਸੀਗਾ ਉਹ ਉਸ ਦੇ ਗਲੇ ਦੀ ਸੋਨੇ ਦੀ ਚਿਨ ਲੁੱਟ ਖੋ ਕਰਕੇ ਅੱਗੇ ਵੱਲ ਨੂੰ ਭੱਜ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਮੋਟਰਸਾਈਕਲ ਦਾ ਨੰਬਰ ਪੁਲਿਸ ਨੂੰ ਲਿਖਾ ਦਿੱਤਾ ਹੈ ਅਤੇ ਜਲਦ ਤੋਂ ਜਲਦ ਚੋਰ ਦੀ ਗਿਰਫਤਾਰੀ ਦੀ ਮੰਗ ਕੀਤੀ ਹੈ