ਮਲੇਰਕੋਟਲਾ: ਲੁਧਿਆਣਾ ਰੋਡ ਤੋਂ ਆ ਰਹੀ ਤੇਜ਼ XUV ਗੱਡੀ ਨੇ ਪੈਦਲ ਜਾ ਰਹੇ ਫਕੀਰ ਨੂੰ ਮਾਰੀ ਫੇਟ, ਮੌਕੇ ਤੇ ਹੋਈ ਮੌਤ
ਲੁਧਿਆਣਾ ਰੋਡ ਤੋਂ ਤੇਜ਼ ਆ ਰਹੀ XUV ਗੱਡੀ ਨੇ ਰਸਤੇ ਤੇ ਜਾ ਰਹੇ ਇੱਕ ਫਕੀਰ ਵਿਅਕਤੀ ਨੂੰ ਫੇਟ ਮਾਰੀ ਜਿਸ ਕਰਕੇ ਉਹ ਬਹੁਤ ਦੂਰ ਤੱਕ ਜਾ ਡਿੱਗਿਆ। ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਐਸਐਸਐਫ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਜਿਹਨਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜਿਆ। ਲੋਕਾਂ ਨੇ ਵਾਹਨ ਚਾਲਕ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।