ਪਿੰਡ ਭਲਾਈਆਣਾ ਵਿਖੇ ਵਿਧਾਇਕ ਡਿੰਪੀ ਢਿੱਲੋ ਨੇ ਵਿਕਾਸ ਕਾਰਜਾਂ ਸਬੰਧੀ ਪੰਚਾਇਤ ਨਾਲ ਕੀਤੀ ਮੀਟਿੰਗ
Sri Muktsar Sahib, Muktsar | Sep 16, 2025
ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋ ਵੱਲੋਂ ਪਿੰਡ ਭਲਾਈਆਣਾ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਬੇਅੰਤ ਸਿੰਘ ਸੰਧੂ ਦੇ ਨਿਵਾਸ ਸਥਾਨ ਤੇ ਹੋਈ ਇਸ ਮੀਟਿੰਗ ਦੌਰਾਨ ਵਿਧਾਇਕ ਵੱਲੋਂ ਪਿੰਡ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਵੱਲੋਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਪੰਚਾਇਤ ਦੀ ਡਿਊਟੀ ਵੀ ਲਗਾਈ ਗਈ।