ਪਠਾਨਕੋਟ: ਡੀਐਸਪੀ ਡਰੱਗ ਐਡ ਨਾਰਕੋਟਿਕ ਵੱਲੋਂ ਕਾਠਵਾਲਾ ਪੁਲਿਸ ਸਥਿਤ ਨਿੱਜੀ ਸਕੂਲ ਵਿੱਚ ਸੈਮੀਨਾਰ ਲਗਾ ਬੱਚਿਆਂ ਨੂੰ ਨਸ਼ਿਆਂ ਖਿਲਾਫ ਕੀਤਾ ਜਾਗਰੂਕ
ਡੀਐਸਪੀ ਡਰੱਗ ਐਂਡ ਨਾਰਕੋਟਿਕ ਸਰਦਾਰ ਦਿਲਬਾਗ ਸਿੰਘ ਦੇ ਵੱਲੋਂ ਬੱਚਿਆਂ ਨੂੰ ਇਹ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹ ਪੁਲਿਸ ਤੇ ਅੱਖ ਅਤੇ ਕੰਨ ਬਣ ਕੇ ਇਸ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਯੋਗਦਾਨ ਦੇ ਸਕਦੇ ਨੇ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਜੋ ਵੀ ਕੋਈ ਨਸ਼ਾ ਤਸਕਰ ਨਸ਼ਾ ਖੋਰ ਬਾਰੇ ਪੁਲਿਸ ਨੂੰ ਸੂਚਨਾ ਦਿੰਦਾ ਹੈ ਉਸ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।