ਬਠਿੰਡਾ: ਥਾਣਾ ਨੰਦਗੜ ਅਤੇ ਹੋਰਾਂ ਥਾਵਾਂ ਤੇ ਪੁਲਸ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ
ਐਸ ਐਸ ਪੀ ਅਮਨੀਤ ਕੌਂਡਲ ਦਿਸ਼ਾ ਨਿਰਦੇਸ਼ਾਂ ਤਹਿਤ ਸੰਪਰਕ ਪ੍ਰੋਜੈਕਟ ਦੇ ਤਹਿਤ, ਡੀ.ਐੱਸ.ਪੀ ਕਮਾਂਡ ਸੈਂਟਰ ਬਠਿੰਡਾ ਵੱਲੋਂ ਮੁੱਖ ਅਫਸਰ ਥਾਣਾ ਨੰਦਗੜ ਨਾਲ ਨਸ਼ਾ ਮੁਕਤ ਪੰਜਾਬ ਦੇ ਲਕਸ਼ ਨੂੰ ਹਾਸਲ ਕਰਨ ਲਈ ਪੁਲਿਸ-ਪਬਲਿਕ ਮੀਟਿੰਗ ਦਾ ਆਯੋਜਨ ਪਿੰਡ ਬਾਜਕ ਵਿਖੇ ਕੀਤਾ ਗਿਆ। ਸੇਫ ਪੰਜਾਬ ਐਂਟੀ-ਡਰੱਗ ਹੈਲਪਲਾਈਨ ਨੰਬਰ 9779100200 'ਤੇ ਨਸ਼ੇ ਦੀ ਤਸਕਰੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ।