ਬਠਿੰਡਾ: ਬੱਸ ਸਟੈਂਡ ਵਿਖੇ ਚੋਥੇ ਦਿਨ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ
ਜਾਣਕਾਰੀ ਦਿੰਦੇ ਹੋਏ ਪੀਆਰਟੀਸੀ ਪਨਬਸ ਦੇ ਕੱਚੇ ਕਾਮੇ ਦੇ ਆਗੂਆਂ ਨੇ ਕਿਹਾ ਹੈ ਕਿ ਕਿਲੋਮੀਟਰ ਬੱਸਾਂ ਪਾਉਣੀਆਂ ਬੰਦ ਕੀਤੀਆਂ ਜਾਣ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਹੋਰਾਂ ਮੰਗਾਂ ਨੂੰ ਲੈ ਕੇ ਸਾਡੇ ਵੱਲੋਂ ਅੱਜ ਆਪਣੀਆਂ ਬੱਸਾਂ ਬੱਸ ਸਟੈਂਡ ਵਿਖੇ ਖੜਾ ਕੇ ਚੌਥੇ ਦਿਨ ਵੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ।