ਬਲਾਚੌਰ: ਪਿੰਡ ਬਿਛੌੜੀ ਦੇ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ 5 ਲੱਖ ਰੁਪਏ ਦੀ ਮਾਰੀ ਠੱਗੀ, ਇੱਕ ਆਰੋਪੀ ਖਿਲਾਫ ਪੁਲਿਸ ਨੇ ਕੀਤਾ ਮੁਕੱਦਮਾ ਦਰਜ
ਪਿੰਡ ਬਿਛੌੜੀ ਦੇ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਇੱਕ ਵਿਅਕਤੀ ਵੱਲੋਂ 5 ਲੱਖ ਰੁਪਏ ਦੀ ਠੱਗੀ ਮਾਰੀ ਗਈ। ਸੁਰਿੰਦਰ ਕੁਮਾਰ ਵਾਸੀ ਪਿੰਡ ਬਿਛੌੜੀ ਨੇ ਵਿਦੇਸ਼ ਸਾਈਪਰਸ ਜਾਣਾ ਸੀ। ਜਿਸ ਤਹਿਤ ਉਸਨੇ ਗੁਰਪ੍ਰੀਤ ਸਿੰਘ ਵਾਸੀ ਡੇਮਰੂ ਕਲਾਂ ਨੂੰ 5 ਲੱਖ ਰੁਪਏ ਦਿੱਤੇ ਸੀ, ਜੋ ਉਸਨੇ ਵਾਪਿਸ ਨਹੀਂ ਕੀਤੇ ਤੇ ਨਾ ਹੀ ਉਸ ਨੂੰ ਵਿਦੇਸ਼ ਭੇਜਿਆ।