ਫ਼ਾਜ਼ਿਲਕਾ ਦੇ ਪਿੰਡ ਸੈਦੋਕੇ ਹਿਥਾੜ ਵਿੱਚ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਦੋਵਾਂ ਧਿਰਾਂ ਦੇ 5 ਲੋਕ ਜ਼ਖਮੀ ਹੋਏ ਹਨ। ਇੱਕ ਧਿਰ ਦੇ ਦੋ ਵਿਅਕਤੀ ਤੇ 1 ਲੜਕੀ ਨੂੰ ਸਿਵਿਲ ਹਸਪਤਾਲ ਫ਼ਾਜ਼ਿਲਕਾ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਦੂਜੀ ਧਿਰ ਦੇ 2 ਲੋਕ ਵੀ ਸਿਵਿਲ ਹਸਪਤਾਲ ਵਿੱਚ ਦਾਖਲ ਹਨ।