ਮਲੋਟ ਬਠਿੰਡਾ ਬਾਈਪਾਸ ਰੋਡ ਤੇ ਹੋਏ ਦਰਦਨਾਕ ਹਾਦਸੇ ਵਿੱਚ ਸਕੂਟਰੀ ਸਵਾਰ ਦੋ ਲੜਕਿਆਂ ਦੀ ਮੌਕੇ ਤੇ ਹੋਈ ਮੌਤ
Sri Muktsar Sahib, Muktsar | Sep 26, 2025
ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਬਠਿੰਡਾ ਰੋਡ ਬਾਈਪਾਸ ਤੇ ਅੱਜ ਦੁਪਹਿਰ ਕਰੀਬ 2 ਵਜੇ ਹੋਏ ਦਰਦਨਾਕ ਹਾਦਸੇ ਵਿੱਚ ਸਕੂਟਰੀ ਸਵਾਰ ਦੋ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀਆਂ ਦੀ ਪਹਿਚਾਨ ਪਿੰਡ ਥਾਂਦੇਵਾਲਾ ਵਾਸੀ 22 ਸਾਲਾ ਰੇਣੂ ਪੁੱਤਰੀ ਬਲਵਿੰਦਰ ਸਿੰਘ ਅਤੇ ਪਿੰਡ ਰਹੂੜਿਆਂਵਾਲੀ 28 ਸਾਲਾ ਰਾਜਵੀਰ ਕੌਰ ਪੁੱਤਰੀ ਕਿੱਕਰ ਸਿੰਘ ਵਜੋਂ ਹੋਈ ਹੈ। ਰਾਜਵੀਰ ਕੌਰ ਮੈਰੀਡ ਸੀ ਤੇ ਉਸਦੇ ਦੋ ਬੱਚੇ ਵੀ ਹਨ।