ਅੰਮ੍ਰਿਤਸਰ 2: ਅੰਮ੍ਰਿਤਸਰ ਦੀ ਰਾਧਾ ਕ੍ਰਿਸ਼ਨ ਕਲੋਨੀ 'ਚ ਡੇਰੀ ਦੀ ਛੱਤ ਡਿੱਗੀ, ਡੰਗਰ ਜ਼ਖ਼ਮੀ, ਮਾਲਕ ਨੇ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਕੀਤੀ
ਅੰਮ੍ਰਿਤਸਰ ਦੀ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਭਾਰੀ ਬਾਰਿਸ਼ ਕਾਰਨ ਡੇਰੀ ਦੀ ਛੱਤ ਡਿੱਗ ਗਈ। ਹਾਦਸਾ ਸਵੇਰੇ ਵਾਪਰਿਆ, ਜਿੱਥੇ ਡੰਗਰਾਂ ਨੂੰ ਚੋਟਾਂ ਆਈਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਡੇਰੀ ਮਾਲਕ ਪ੍ਰਗਟ ਸਿੰਘ ਨੇ ਦੱਸਿਆ ਕਿ ਕਰਜ਼ੇ ਨਾਲ ਬਣਾਈ ਡੇਰੀ ਹੁਣ ਢਹਿ ਗਈ ਹੈ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਇਲਾਕੇ ਦੇ ਵਾਸੀਆਂ ਨੇ ਪੀੜਤ ਦਾ ਹੌਸਲਾ ਬਣਾਇਆ।