ਫਾਜ਼ਿਲਕਾ: ਕਿਰਤ ਵਿਭਾਗ ਦਫ਼ਤਰ ਵਿੱਚ ਲਾਈਨਾਂ ਵਿੱਚ ਰੁਲਣ ਲਈ ਮਜਬੂਰ ਲਾਭਪਾਤਰੀ, ਅਧਿਕਾਰੀ ਬੋਲੇ ਲਾਭਪਾਤਰੀਆਂ ਦੇ ਕੰਮ ਨਿਪਟਾਉਣ ਦੀ ਕਰ ਰਹੇ ਕੋਸ਼ਿਸ਼
ਕਿਰਤ ਵਿਭਾਗ ਦਫ਼ਤਰ ਫ਼ਾਜ਼ਿਲਕਾ ਵਿੱਚ ਆਉਣ ਵਾਲੇ ਲੋਕਾਂ, ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਵਿੱਚ ਜਿਆਦਾਤਰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ ਹਨ, ਜੋ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇਹ ਲੋਕ ਹੁਣ ਸਿਸਟਮ ਦੀਆਂ ਖਾਮੀਆਂ ਕਾਰਨ ਦਫ਼ਤਰ ਦੇ ਬਾਹਰ ਘੰਟਿਆਂ-ਬੱਧੀ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਕੇ ਖੱਜਲ-ਖੁਆਰ ਹੋਣ ਲਈ ਮਜਬੂਰ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ।