ਅੰਮ੍ਰਿਤਸਰ 2: ਅਜਨਾਲਾ ਦੇ ਸੁਲਤਾਨ ਮਾਹਲ ਪਿੰਡ ਹੜ ਦੀ ਚਪੇਟ 'ਚ , ਲੋਕ ਛੱਤਾਂ ਤੇ ਬੈਠ ਕੇ ਪਾਣੀ ਘਟਣ ਦਾ ਕਰ ਰਹੇ ਇੰਤਜ਼ਾਰ
ਅਜਨਾਲਾ ਦੇ ਪਿੰਡ ਸੁਲਤਾਨ ਮਾਹਲ ਬਾੜ੍ਹ ਨਾਲ ਡੁੱਬ ਗਿਆ। 7-8 ਫੁੱਟ ਪਾਣੀ ਨਾਲ ਘਰਾਂ ਦੀ ਬਜਾਏ ਛੱਤਾਂ 'ਤੇ ਲੋਕ ਰਹਿਣ ਮਜਬੂਰ ਹਨ। ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ। ਬੱਚਿਆਂ ਦੀਆਂ ਮਾਸੂਮ ਅੱਖਾਂ 'ਚ ਸਵਾਲ, ਬਜ਼ੁਰਗਾਂ 'ਚ ਡਰ ਤੇ ਔਰਤਾਂ ਪਰਿਵਾਰਾਂ ਨੂੰ ਸੰਭਾਲ ਰਹੀਆਂ ਹਨ। ਮੁਸੀਬਤਾਂ ਵਿਚ ਵੀ ਲੋਕ ਇਕ-ਦੂਜੇ ਦਾ ਸਾਥ ਨਿਭਾ ਰਹੇ ਹਨ।