ਬਾਬਾ ਬਕਾਲਾ: ਦਿਹਾਤੀ ਪੁਲਿਸ ਨੇ ਛਾਪੇਮਾਰੀ ਦੌਰਾਨ 123500 ml ਨਜਾਇਜ਼ ਸ਼ਰਾਬ,1660 ਕਿਲੋ ਲਾਹਣ, 200 ਗ੍ਰਾਮ ਅਫੀਮ, 140 ਨਸ਼ੀਲੀ ਗੋਲੀਆਂ ਕੀਤੀਆਂ ਬਰਾਮਦ
ਅੰਮ੍ਰਿਤਸਰ ਦਿਹਾਤੀ ਪੁਲਸ ਦੀ ਟੀਮਾਂ ਨੇ ਵੱਲ ਵਖ ਥਾਣਿਆਂ ਵਿਚ ਗੈਰਕਾਨੂੰਨੀ ਸ਼ਰਾਬ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆ ਦੇ ਵਿਰੁੱਧ 13 ਅਪਰਾਧਿਕ ਮਾਮਲੇ ਦਰਜ ਕਰਕੇ 8 ਅਰੋਪੀਆ ਨੂੰ ਗਿਰਫ਼ਤਾਰ ਕੀਤਾ ਹੈ। ਓਹਨਾ ਕੋਲੋ 123500 ਮਿਲੀਲੀਟਰ ਗੈਰਕਾਨੂੰਨੀ ਸ਼ਰਾਬ,1660 ਕਿਲੋ ਲਾਹਣ,200 ਗ੍ਰਾਮ ਅਫੀਮ,140 ਨਸ਼ੀਲੀ ਗੋਲੀਆ, 30 ਗ੍ਰਾਮ ਹੈਰੋਇਨ ਅਤੇ 4 ਚਾਲੂ ਭੱਠੀਆ ਬਰਾਮਦ ਕੀਤੀਆਂ ਗਈਆਂ ਹਨ।