ਮੁਕਤਸਰ: ਮਲੋਟ ਰੋਡ 'ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਫੁੱਲ ਏਸੀ ਕੀਤਾ ਗਿਆ - ਸੁਖਜਿੰਦਰ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ
ਅੱਜ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਸਿਟੀ ਸਵੇਰ ਨੂੰ ਫੁੱਲੀ ਏ ਸੀ ਕਰ ਦਿੱਤਾ ਗਿਆ। ਇਹ ਜਿਲ੍ਹੇ ਦਾ ਪਹਿਲਾ ਪ੍ਰਾਇਮਰੀ ਸਕੂਲ ਹੈ। ਜਿੱਥੇ ਆਮ ਘਰਾਂ ਦੇ ਬੱਚੇ ਏ ਸੀ ਵਿਚ ਬੈਠ ਕੇ ਪੜ੍ਹਾਈ ਕਰਨਗੇ। ਸਕੂਲ ਦੇ ਫੁੱਲੀ ਏ ਸੀ ਹੋਣ ਤੇ ਅੱਜ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਪਹੁੰਚੇ।