ਫਾਜ਼ਿਲਕਾ: ਸਿੱਧੂ ਸ਼੍ਰੀ ਹਨੁਮਾਨ ਮੰਦਿਰ ਦੇ ਅੰਦਰ ਲੜਾਈ ਮਾਮਲੇ ਚ ਪ੍ਰਬੰਧਕ ਕਮੇਟੀ ਦਾ ਬਿਆਨ, ਕਿਸ ਨੇ ਕੀਤੀ ਵੀਡੀਓ ਵਾਇਰਲ, ਹੋਏਗਾ ਐਕਸ਼ਨ
ਸਿਧ ਸ਼੍ਰੀ ਹਨੁਮਾਨ ਮੰਦਰ ਦੇ ਅੰਦਰ ਲੜਾਈ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਹੁਣ ਮੰਦਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਬਿਆਨ ਵੀ ਸਾਹਮਣੇ ਆ ਗਿਆ। ਜਿਨਾਂ ਦਾ ਕਹਿਣਾ ਹੈ ਕਿ ਬੇਵਜਹ ਮੰਦਿਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ । ਪੰਜ ਦਿਨ ਬਾਅਦ ਵੀਡੀਓ ਕਿਸ ਨੇ ਵਾਇਰਲ ਕੀਤੀ ਇਸ ਦੇ ਲਈ ਹੁਣ ਕਮੇਟੀ ਦੀ ਮੀਟਿੰਗ ਬੁਲਾਈ ਜਾ ਰਹੀ ਹੈ । ਜਿਸ ਵਿੱਚ ਬਣਦਾ ਐਕਸ਼ਨ ਲਿਆ ਜਾਵੇਗਾ ।