ਅੰਮ੍ਰਿਤਸਰ 2: ਦਰਬਾਰ ਸਾਹਿਬ ਨੇੜੇ ਕਟਰਾ ਆਲੂਵਾਲਾ ਗਲੀ ਲਾਲਾ ਵਾਲੀ ਵਿੱਚ ਬਰਸਾਤ ਕਾਰਨ ਪੁਰਾਣੀ ਬਿਲਡਿੰਗ ਡਿੱਗੀ, ਵੱਡਾ ਹਾਦਸਾ ਟਲਿਆ
ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨੇੜੇ ਕਟਰਾ ਆਲੂਵਾਲਾ ਗਲੀ ਲਾਲਾ ਵਾਲੀ ਵਿੱਚ ਦੋ-ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਪੁਰਾਣੀ ਬਿਲਡਿੰਗ ਡਿੱਗ ਪਈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਮਾਲਕ ਦਿੱਲੀ ਰਹਿੰਦਾ ਹੈ ਅਤੇ ਮੁਰੰਮਤ ਨਾ ਹੋਣ ਕਰਕੇ ਇਹ ਹਾਲਤ ਬਣੀ। ਬਿਲਡਿੰਗ ਡਿੱਗਣ ਨਾਲ ਰਸਤੇ 'ਤੇ ਆਉਣ ਵਾਲੇ ਲੋਕ ਬਾਲ-ਬਾਲ ਬਚੇ।