ਸਮਾਣਾ: ਪਟਿਆਲਾ ਤੋੰ ਸਮਾਣਾ ਸੜਕ 'ਤੇ ਪਏ ਡੁੰਘੇ ਡੁੰਘੇ ਖੱਡੇ, ਟੋਲ ਬੰਦ ਹੋਣ ਤੋੰ ਬਾਅਦ ਸੜਕ ਹੋਈ ਖਸਤਾ, ਲੋਕਾਂ ਨੇ ਜਲਦ ਮੁਰੰਮਤ ਕਰਨ ਦੀ ਕੀਤੀ ਮੰਗ।
ਪਟਿਆਲਾ ਤੋਂ ਸਮਾਣਾ-ਪਾਤੜਾ ਸੜਕ 'ਚ ਡੂੰਘੇ ਡੂੰਘੇ ਟੋਏ ਪੈਣ ਨਾਲ ਲੋਕ ਪਰੇਸ਼ਾਨ ਹੋ ਰਹੇ ਹਨ, ਸਰਕਾਰ ਵਲੋੰ ਟੋਲ ਬੰਦ ਕਰਨ ਨਾਲ ਸੜਕ ਦੀ ਹਾਲਤ ਹੋਰ ਖਸਤਾ ਹੋ ਗਈ ਹੈ, ਲੋਕਾਂ ਨੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਿਹੜੇ ਖੱਡੇ ਹਨ ਉਹਨਾਂ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋਵੇ।