ਲੋਕ ਸਭਾ ਚੋਣਾਂ 2024 ਅਤੇ ਰਮਜਾਨ ਮਹੀਨੇ ਦੇ ਮੱਦੇਨਜ਼ਰ ਡੀ.ਐੱਸ.ਪੀ ਮਾਲੇਰਕੋਟਲਾ ਗੁਰਦੇਵ ਸਿੰਘ ਨੇ ਐੱਸ.ਐੱਚ.ਓਜ਼ ਅਤੇ ਪੈਰਾ ਮਿਲਟਰੀ ਫੋਰਸ ਸਮੇਤ ਅੱਜ 29 ਮਾਰਚ ਦਿਨ ਸ਼ੁਕਰਵਾਰ ਨੂੰ ਦੁਪਹਿਰ 1 ਤੋਂ 3 ਵਜੇ ਤਕ ਕਾਲਜ ਚੌਕ, ਸਰਹੰਦੀ ਗੇਟ,ਜਰਗ ਚੌਂਕ ਤੇ ਮੋਤੀ ਬਾਜ਼ਾਰ ਸਮੇਤ ਸਹਿਰ ਦੀਆਂ ਹੋਰ ਵੱਖ ਵੱਖ ਥਾਵਾਂ ਅਤੇ ਬਜ਼ਾਰਾਂ ਵਿਚ ਫਲੈਗ ਮਾਰਚ ਕੀਤਾ ਗਿਆ।