ਮੁਕਤਸਰ: ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੇ ਖਰੀਦ ਸੀਜਨ ਦੌਰਾਨ ਕਮਿਊਨੀਕੇਸ਼ਨ ਪਲਾਨ ਤਿਆਰ ਕਰਨ ਦੀ ਹਦਾਇਤ
ਸ਼੍ਰੀ ਮੁਕਤਸਰ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ ਵੱਲੋਂ ਮੀਟਿੰਗ ਦੌਰਾਨ ਕਣਕ ਦੇ ਕਰੀਬ ਸੀਜ਼ਨ ਦੌਰਾਨ ਖ੍ਰੀਦ ਏਜੰਸੀਆਂ ਨੂੰ ਕਮਿਉਨੀਕੇਸ਼ਨ ਪਲਾਨ ਤਿਆਰ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਸ਼ਾਮ 5 ਵਜੇ ਜਾਰੀ ਪ੍ਰੈਸ ਨੋਟ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖ੍ਰੀਦ ਸੀਜਨ ਦੌਰਾਨ ਵਾਦ ਵਿਵਾਦ ਦੇ ਨਿਪਟਾਰੇ ਲਈ ਝਗੜਾ ਨਿਵਾਰਨ ਕਮੇਟੀਆਂ ਦਾ ਵੀ ਗਠਨ ਕੀਤਾ ਜਾਵੇ।