ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਇਸ ਵਾਰ ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਲੋਕਾਂ ਲਈ ਬਹੁਤ ਹੀ ਫਿੱਕਾ ਰਿਹਾ। ਬੀਤੇ ਸਮੇਂ ਵਿੱਚ ਆਏ ਭਿਆਨਕ ਹੜ੍ਹ ਨੇ ਇੱਥੇ ਭਾਰੀ ਤਬਾਹੀ ਮਚਾਈ ਸੀ। ਜਿਸ ਤੋਂ ਬਾਅਦ ਇੱਥੋਂ ਦੇ ਲੋਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਭਾਰੀ ਨੁਕਸਾਨ ਕਾਰਨ ਮਾਯੂਸ ਇੱਥੋਂ ਦੇ ਲੋਕਾਂ ਵਿੱਚ ਦੀਵਾਲੀ ਮਨਾਉਣ ਦਾ ਕੋਈ ਚਾਅ ਹੀ ਨਹੀਂ ਨਜ਼ਰ ਆ ਰਿਹਾ।