ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ ਕਿਸਾਨਾਂ ਨੇ ਮੀਟਿੰਗ ਵਿੱਚ ਡੀਸੀ ਦੇ ਸ਼ਾਮਲ ਨਾ ਹੋਣ ਤੇ ਕੀਤਾ ਰੋਸ ਪ੍ਰਗਟ
Sri Muktsar Sahib, Muktsar | Sep 30, 2025
ਸ੍ਰੀ ਮੁਕਤਸਰ ਸਾਹਿਬ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਡੀਸੀ ਵੱਲੋਂ ਪਰਾਲੀ ਦੇ ਮੁੱਦੇ ਤੇ ਬੁਲਾਈ ਗਈ ਮੀਟਿੰਗ ਵਿੱਚ ਖ਼ੁਦ ਸ਼ਾਮਿਲ ਨਾ ਹੋਣ ਤੇ ਰੋਸ ਪ੍ਰਗਟ ਕੀਤਾ । ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਡੀਸੀ ਖ਼ੁਦ ਉਹਨਾਂ ਨਾਲ ਮੀਟਿੰਗ ਕਰਨ ਤਾਂ ਕਿ ਪਰਾਲੀ ਦੇ ਮੁੱਦੇ ਤੇ ਠੋਸ ਹੱਲ ਕੱਢਿਆ ਜਾ ਸਕੇ।