ਸਮਾਣਾ: ਆਫਿਸਰ ਕਲੋਨੀ ਦੇ ਮਕਾਨ ਦੇ ਉੱਤੇ ਲੱਗੇ ਨਿੱਜੀ ਕੰਪਨੀ ਦੇ ਮੋਬਾਇਲ ਟਾਵਰ 'ਚ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ।
Samana, Patiala | Apr 10, 2024 ਸਮਾਣਾ ਦੀ ਆਫਿਸਰ ਕਲੋਨੀ ਦੇ ਮਕਾਨ ਦੇ ਉੱਤੇ ਲੱਗੇ ਨਿੱਜੀ ਕੰਪਨੀ ਦੇ ਮੋਬਾਇਲ ਟਾਵਰ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਰਿਹਾਇਸੀ ਇਲਾਕੇ 'ਚ ਇਹ ਟਾਵਰ 'ਚ ਅੱਗ ਲੱਗਣ ਨਾਲ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ, ਅੱਗ ਲੱਗਣ ਨਾਲ ਕਰੀਬ ਕੰਪਨੀ ਦਾ 30- 40 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਕੜੀ ਮਸਕਤ ਦੇ ਬਾਅਦ ਅੱਗ ਦੇ ਕਾਬੂ ਪਾਇਆ ਮੋਬਾਇਲ ਸੇਵਾ ਇਸ ਇਲਾਕੇ 'ਚ ਪ੍ਰਭਾਵਿਤ ਹੋਈ ਹੈ।