ਅੰਮ੍ਰਿਤਸਰ 2: ਬਾਬਾ ਜੀਵਨ ਸਿੰਘ ਜਨਮ ਦਿਹਾੜਾ ਮੌਕੇ ਨਿਹੰਗ ਮਿਸਲ ਸ਼ਹੀਦ ਤਰਨਾ ਦਲ ਦਾ ਜੱਥਾ ਗੋਲਡਨ ਗੇਟ ਤੋਂ ਰਵਾਨਾ
ਅੰਮ੍ਰਿਤਸਰ ਤੋਂ ਨਿਹੰਗ ਸਿੰਘ ਜਥੇਬੰਦੀ ਮਿਸਲ ਸ਼ਹੀਦ ਤਰਨਾ ਦਲ ਦਾ ਜੱਥਾ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਲਈ ਗੋਲਡਨ ਗੇਟ ਰਾਹੀਂ ਰਵਾਨਾ। ਸੀਨੀਅਰ ਅਕਾਲੀ ਆਗੂ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਅਨੰਦਪੁਰ ਸਾਹਿਬ ਵਿਖੇ ਨਗਰ ਕੀਰਤਨ ਸਮੇਤ ਸਮਾਗਮ ਜਾਰੀ ਰਹਿਣਗੇ। ਬਾਬਾ ਮੇਜਰ ਸਿੰਘ ਜਥੇ ਦੀ ਅਗਵਾਈ ਕਰ ਰਹੇ ਹਨ। ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਹੋਰ ਜਥੇਦਾਰਾਂ ਦੀ ਹਾਜ਼ਰੀ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ।