ਅੰਮ੍ਰਿਤਸਰ 2: ਪਿੰਡ ਦੇ ਗੁਰਦੁਆਰਾ ਸਾਹਿਬ ਦੀ ਜਮੀਨ ਦਾ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ, ਪੜਤਾਲ ਤੇ ਕਾਰਵਾਈ ਦੀ ਮੰਗ
ਲੁਧਿਆਣਾ ਦੇ ਪਿੰਡ ਭੈਣੋ ਮੁੰਡਾ ਵਿਖੇ ਗੁਰਦੁਆਰਾ ਸਾਹਿਬ ਲਈ 2021 ਵਿੱਚ ਚਾਰ ਭਰਾਵਾਂ ਵੱਲੋਂ ਵੇਚੀ ਜਗ੍ਹਾ ਦੇ ਮਾਮਲੇ ਨੇ ਤਣਾਅ ਪੈਦਾ ਕੀਤਾ। ਇਕ ਭਰਾ ਦੀ ਪਤਨੀ ਵੱਲੋਂ ਸਾਲਾਂ ਬਾਅਦ ਵਿਰੋਧ ਤੇ ਪੈਸੇ ਵਾਪਸ ਕਰਨ ਨਾਲ ਗੁਰਦੁਆਰਾ ਨਿਰਮਾਣ ਰੁਕ ਗਿਆ। ਸਤਿਕਾਰ ਕਮੇਟੀ ਨੇ ਅਕਾਲ ਤਖਤ ਸਾਹਿਬ ਕੋਲ ਬੇਨਤੀ ਪੱਤਰ ਦੇ ਕੇ ਪੜਤਾਲ ਤੇ ਨਿਆਂਯੁਕਤ ਕਾਰਵਾਈ ਦੀ ਮੰਗ ਕੀਤੀ ਹੈ।