ਫਾਜ਼ਿਲਕਾ: ਬਾਰਡਰ ਰੋਡ ਤੇ ਆਵਾ ਕਲੋਨੀ ਨੇੜੇ ਸੜਕ ਹਾਦਸਾ, ਦੋ ਮੋਟਰਸਾਈਕਲਾਂ ਚ ਜ਼ਬਰਦਸਤ ਟੱਕਰ ਇੱਕ ਦੀ ਮੌਤ ਚਾਰ ਜ਼ਖਮੀ
ਫਾਜ਼ਿਲਕਾ ਦੇ ਬਾਰਡਰ ਰੋਡ ਤੇ ਆਵਾ ਕਲੋਨੀ ਦੇ ਨੇੜੇ ਇੱਕ ਜ਼ਬਰਦਸਤ ਸੜਕ ਹਾਦਸਾ ਹੋਇਆ ਹੈ । ਦੱਸ ਦਈਏ ਕਿ ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ । ਚਾਰ ਜਖਮੀ ਦੱਸੇ ਜਾ ਰਹੇ ਨੇ । ਦੋ ਮੋਟਰਸਾਈਕਲਾਂ ਵਿਚਾਲੇ ਟੱਕਰ ਹੋਈ ਹੈ । ਜਿਨਾਂ ਤੇ ਇਹ ਲੋਕ ਸਵਾਰ ਸਨ। ਫਿਲਹਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਜਿੱਥੇ ਚਾਰਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਵੇਖਦੇ ਉਹਨਾਂ ਨੂੰ ਰੈਫਰ ਕੀਤਾ ਗਿਆ ਹੈ ।