ਮਲੇਰਕੋਟਲਾ: ਐਸਐਸਪੀ ਡਾ ਸਿਮਰਤ ਕੌਰ ਵੱਲੋਂ ਆਪਣੇ ਦਫਤਰ ਕੀਤੀ ਗਈ ਪ੍ਰੈਸ ਕਾਨਫਰੰਸ ਦੋ ਆਰੋਪੀਆਂ ਨੂੰ ਹਥਿਆਰਾਂ ਤੇ ਫੋਰਚੂਨਰ ਗੱਡੀ ਸਮੇਤ ਕੀਤਾ ਗਿਰਫਤਾਰ।
ਸੀਆਈਏ ਸਟਾਫ ਮੌਹਰਾਣਾ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਫੋਰਚੂਨਰ ਗੱਡੀ ਵਿੱਚੋਂ ਹੈਂਡ ਗਰਨੇਟ ਅਤੇ 32 ਬੋਰ ਤੇ ਹਥਿਆਰ ਸਮੇਤ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸ ਦੀ ਜਾਣਕਾਰੀ ਮਲੇਰਕੋਟਲਾ ਜਿਲੇ ਦੇ ਐਸਐਸਪੀ ਮੈਡਮ ਡਾਕਟਰ ਸਿਮਰਤ ਕੌਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਆਪਣੇ ਦਫਤਰ ਵਿੱਚ ਕਰਨ ਦੌਰਾਨ ਦਿੱਤੀ ਗਈ। ਤੇ ਕਿਹਾ ਕਿ ਇਹ ਆਰੋਪੀ ਕਿਸੇ ਵੱਡੀ ਵਾਰਦਾਤ ਨੂੰ ਅਨਜਾਮ ਦੇਣ ਲਈ ਵਿਉਂਤਬੰਦੀ ਬਣਾ ਰਹੇ ਸਨ। ਅਤੇ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ।