ਮੁਕਤਸਰ: ਜਲਾਲਾਬਾਦ ਰੋਡ 'ਤੇ ਮਾਨਵਤਾ ਫਾਊਂਡੇਸ਼ਨ ਨੇ ਸੜਕ 'ਤੇ ਰਹਿਣ ਲਈ ਮਜਬੂਰ 50 ਸਾਲਾਂ ਵਿਅਕਤੀ ਨੂੰ ਰੈਸਕਿਊ ਕਰਕੇ ਭੇਜਿਆ ਆਪਣਾ ਘਰ ਆਸ਼ਰਮ ਫਰੀਦਕੋਟ
ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਸ਼ਹੀਦੀ ਸਮਾਰਕ ਦੇ ਕੋਲ ਪਿਛਲੇ 15 ਸਾਲਾਂ ਤੋਂ ਸੜਕ ਤੇ ਰਹਿਣ ਲਈ ਮਜਬੂਰ 50 ਸਾਲਾ ਵਿਅਕਤੀ ਨੂੰ ਅੱਜ ਮਾਨਵਤਾ ਫਾਊਂਡੇਸ਼ਨ ਵੱਲੋਂ ਰੈਸਕਿਊ ਕਰਕੇ ਆਪਣਾ ਘਰ ਆਸ਼ਰਮ ਫਰੀਦਕੋਟ ਭੇਜਿਆ ਗਿਆ। ਸ਼ਾਮ 6 ਵਜ਼ੇ ਮਾਨਵਤਾ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਨਰੇਸ਼ ਪਰੂਥੀ ਨੇ ਦੱਸਿਆ ਕਿ ਆਪਣਾ ਘਰ ਆਸ਼ਰਮ ਵਿਖੇ ਇਸ ਵਿਅਕਤੀ ਦਾ ਇਲਾਜ਼ ਵੀ ਹੋਵੇਗਾ।