ਜਲੰਧਰ 1: ਜਲੰਧਰ ਦੇ ਬਸਤੀ ਸ਼ੇਖ ਵਿਖੇ ਮਾਮਲੀ ਗੱਲ ਨੂੰ ਲੈ ਕੇ ਇੱਕ ਪ੍ਰਵਾਸੀ ਨੌਜਵਾਨ ਦਾ ਕੀਤਾ ਕਤਲ
ਮ੍ਰਿਤਕ ਲੜਕੇ ਦੀ ਮਾਤਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਬੇਟਾ ਦੋਸਤਾਂ ਦੇ ਨਾਲ ਬਾਹਰ ਗਿਆ ਸੀਗਾ ਅਤੇ ਦੇਰ ਰਾਤ 1 ਵਜੇ ਦੇ ਕਰੀਬ ਉਹਨਾਂ ਨੂੰ ਪਤਾ ਲੱਗਾ ਕਿ ਲੜਾਈ ਝਗੜੇ ਦੌਰਾਨ ਚਾਕੂ ਮਾਰ ਕੇ ਉਸ ਦੇ ਬੇਟੇ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਲੜਕੇ ਦੀ ਪਹਿਚਾਣ ਰਾਹੁਲ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।