ਫਾਜ਼ਿਲਕਾ: ਸਮੇ ਤੋਂ ਪਹਿਲਾ ਚਲੇ ਜਾਂਦੇ ਨੇ ਸੀਐਚਸੀ ਹਸਪਤਾਲ ਡੱਬਵਾਲਾ ਕਲਾਂ ਦੇ ਡਾਕਟਰ, ਖਾਲੀ ਕੁਰਸੀਆਂ ਦੀ ਵੀਡੀਓ ਵਾਇਰਲ
ਸਮੇਂ ਤੋਂ ਪਹਿਲਾਂ ਹੀ ਸੀਐਚਸੀ ਹਸਪਤਾਲ ਡਬਵਾਲਾ ਕਲਾਂ ਦੇ ਡਾਕਟਰ ਡਿਊਟੀ ਤੋਂ ਚਲੇ ਜਾਂਦੇ ਨੇ । ਜਿਸ ਕਰਕੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ । ਤੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਨਹੀਂ ਮਿਲ ਰਹੀਆਂ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀ ਹੈ । ਜਿਸ ਵਿੱਚ ਖਾਲੀ ਕੁਰਸੀਆਂ ਪਈਆਂ ਦਿਖਾਈ ਦੇ ਰਹੀਆਂ ਨੇ । ਹਾਲਾਂਕਿ ਸਿਵਲ ਸਰਜਨ ਨੇ ਇਸ ਮਾਮਲੇ ਵਿੱਚ ਜਾਂਚ ਦਾ ਭਰੋਸਾ ਦਿੱਤਾ ਹੈ ।