ਖੰਨਾ: ਦੋਰਾਹਾ ਦੇ ਵਾਰਡ 1 ਵਿੱਚ ਖੁੱਲ੍ਹੇਆਮ ਵਿਕਦੇ ਨਸ਼ੇ ਨੂੰ ਠੱਲ ਪਾਉਣ ਲਈ ਲੋਕਾਂ ਨੇ ਲਾਇਆ ਟ੍ਰੈਪ, ਨਸ਼ਾ ਖਰੀਦ ਦੋ ਵਿਅਕਤੀਆ ਨੂੰ ਕੀਤਾ ਕਾਬੂ
ਪਿਛਲੇ ਕਾਫੀ ਸਮੇਂ ਤੋਂ ਵਾਰਡ ਨੰਬਰ ਇੱਕ ਮਸ਼ਾਲ ਨਗਰ ਦੋਰਾਹਾ ਦੇ ਵਿੱਚ ਖੋਲਿਆ ਨਸ਼ਾ ਵਿਕਣ ਦੀਆਂ ਗੱਲਾਂ ਉੱਠ ਰਹੀਆਂ ਸਨ ਜਿਸ ਦੇ ਚਲਦੇ ਮਹੱਲਾ ਨਿਵਾਸੀਆਂ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਮਝਾਇਆ ਗਿਆ ਸੀ ਪਰ ਉਹ ਬਾਜ ਨਹੀਂ ਆਏ ਜਿਸ ਤੇ ਅੱਜ ਮਹੱਲਾ ਨਿਵਾਸੀ ਵੱਲੋਂ ਟਰੈਪ ਲਗਾ ਕੇ ਨਸ਼ਾ ਵੇਚਣ ਵਾਲਿਆਂ ਤੋਂ ਨਸ਼ਾ ਖਰੀਦਿਆ ਗਿਆ ਅਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਇੱਕ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕੀਤਾ