ਮੁਕਤਸਰ: ਪਿੰਡ ਵੱਟੂ ਨੇੜੇ ਖੁਦ ਨੂੰ ਮੋਟਰਸਾਈਕਲ ਨਾਲ ਬੰਨ ਕੇ ਰਾਜਸਥਾਨ ਨਹਿਰ ਵਿੱਚ ਛਾਲ ਮਾਰਨ ਵਾਲੇ ਫਰੀਦਕੋਟ ਵਾਸੀ ਵਿਅਕਤੀ ਦੀ ਲਾਸ਼ ਹੋਈ ਬਰਾਮਦ
ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਵੱਟੂ ਦੇ ਕੋਲ ਬੀਤੀ ਦੇਰ ਸ਼ਾਮ ਖੁਦ ਨੂੰ ਮੋਟਰਸਾਈਕਲ ਨਾਲ ਬੰਨ ਕੇ ਰਾਜਸਥਾਨ ਨਹਿਰ ਵਿੱਚ ਛਾਲ ਮਾਰਨ ਵਾਲੇ ਫਰੀਦਕੋਟ ਵਾਸੀ 50 ਸਾਲਾ ਵਿਅਕਤੀ ਦੀ ਲਾਸ਼ ਨੂੰ ਅੱਜ ਨਹਿਰ ਵਿੱਚੋਂ ਕੱਢ ਲਿਆ ਗਿਆ। ਇਹ ਜਾਣਕਾਰੀ ਸ਼ਾਮ ਕਰੀਬ 6 ਵਜੇ ਹਾਸਿਲ ਹੋਈ। ਦੱਸਦੇ ਹਨ ਕਿ ਸੁਖਰਾਮ ਸਿੰਘ ਮਾਨਸਿਕ ਤੌਰ ਤੇ ਪਰੇਸ਼ਾਨ ਰਹਿ ਰਿਹਾ ਸੀ।