ਪਿੰਡ ਦੋਦਾ ਦੇ ਨੌਜਵਾਨ ਵੱਲੋਂ ਮਾਰ ਕੁੱਟ ਦੇ ਲਗਾਏ ਗਏ ਦੋਸ਼ਾਂ ਤਹਿਤ ਡੀਐਸਪੀ ਅਰੁਣ ਮੁੰਡਨ ਦਾ ਬਿਆਨ ਆਇਆ ਸਾਹਮਣੇ
Sri Muktsar Sahib, Muktsar | Oct 22, 2025
ਡੀਐਸਪੀ ਅਰੁਣ ਮੁੰਡਨ ਵੱਲੋਂ ਅੱਜ ਸ਼ਾਮ 4 ਵਜ਼ੇ ਦੱਸਿਆ ਗਿਆ ਹੈ ਕਿ ਬੀਤੀ ਰਾਤ ਪਿੰਡ ਦੋਦਾ ਵਿਖੇ ਕੁਝ ਨੌਜਵਾਨਾਂ ਵੱਲੋਂ ਪਟਾਕੇ ਚਲਾ ਕੇ ਸੜਕ ਤੇ ਸੁੱਟਣ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਰਾਊਂਡ ਅਪ ਕੀਤਾ ਗਿਆ ਸੀ ਜਿਸ ਨੂੰ ਕੁਝ ਸਮੇਂ ਬਾਅਦ ਛੱਡ ਦਿੱਤਾ ਗਿਆ ਸੀ, ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਮੁੱਦੇ ਨੂੰ ਭੜਕਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।