ਫਾਜ਼ਿਲਕਾ: ਪਿੰਡ ਘੱਟਿਆਂਵਾਲੀ ਵਿਖੇ ਦੋ ਧਿਰਾਂ 'ਚ ਚੱਲੀਆਂ ਇੱਟਾਂ, ਹੋਈ ਲੜਾਈ, ਵੀਡੀਓ ਵਾਇਰਲ
ਫਾਜ਼ਿਲਕਾ ਵਿਖੇ ਦੋ ਧਿਰਾਂ ਵਿਚਾਲੇ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਹਾਲਾਂਕਿ ਦੋਨਾਂ ਧਿਰਾਂ ਵਿਚਾਲੇ ਜੰਮ ਕੇ ਇੱਟਾਂ ਚੱਲੀਆਂ ਨੇ । ਇੱਕ ਦੂਜੇ ਤੇ ਰੋੜੇ ਵਰਸਾਏ ਗਏ ਨੇ । ਮੌਕੇ ਦੀ ਵੀਡੀਓ ਕਿਸੇ ਵਿਅਕਤੀ ਨੇ ਬਣਾ ਲਈ ਜੋ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ । ਹਾਲਾਂਕਿ ਇਹ ਵੀਡੀਓ ਪਿੰਡ ਘੱਟਿਆਵਾਲੀ ਦੀ ਦੱਸੀ ਜਾ ਰਹੀ ਹੈ । ਫਿਲਹਾਲ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ।